17 05 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

 http://www.beantpatshah.info/images/24-03-2010.jpg

ਪਵਿਤ੍ਰ ਉਪ੍ਦੇਸ਼

******

 

ਸੁਕੇਤ- ਮੰਡੀ ਦੌਰਾ

ਮਿਤੀ ੧੨-੦੫-੨੦੧੩ ਮੁਤਾਬਿਕ ੨੭ਵੈਸਾਖ ੨੦੭੦, ਦਿਨ ਐਤਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਵੇਰੇ ੪:੩੨ ਮਿੰਟ ਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਪਲੇਠੇ ਦੌਰੇ ਲਈ ਸ੍ਰੀ ਭੈਣੀ ਸਾਹਿਬ ਤੋਂ ਸਮੇਤ ਪੂਜਯ ਮਾਤਾ ਚੰਦ ਕੌਰ ਜੀ ਅਤੇ ਸਿੱਖ ਸੇਵਕਾਂ ਸਹਿਤ ਰਵਾਨਾ ਹੋਏ। ਨਵਾਂ ਸ਼ਹਿਰ, ਗੜਸ਼ੰਕਰ, ਊਨਾ ਹੁੰਦੇ ਹੋਏ ੯:੨੫ ਤੇ ਸਲਾਪੜ ਪਹੁੰਚੇ ਜਿੱਥੇ ਨਾਮਧਾਰੀ ਸਾਧ ਸੰਗਤ ਨੇ ਬੜੀ ਗਰਮਜੋਸ਼ੀ ਨਾਲ ਸ੍ਰੀ ਸਤਿਗੁਰੂ ਜੀ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਆਗਤ ਕੀਤਾ। ਸੁੰਦਰਨਗਰ ਨਾਮਧਾਰੀ ਧਰਮਸ਼ਾਲਾ ਵਿਖੇ ੧:੩੦ ਮਿੰਟ ਤੇ ਪਹੁੰਚੇ ਜਿੱਥੇ ਇਲਾਕੇ ਦੀ ਸਾਧ ਸੰਗਤ ਨੇ ਸ੍ਰੀ ਸਤਿਗੁਰੂ ਜੀ ਨੂੰ ਆਦਰ ਸਹਿਤ ਨਮਸਕਾਰ ਕਰਕੇ ਆਪਣੇ ਧੰਨ ਭਾਗ ਸਮਝੇ।


  ਸੁੰਦਰਨਗਰ ਤੋਂ ਸ੍ਰੀ ਸਤਿਗੁਰੂ ਜੀ ਦੀਆਂ ਗੱਡੀਆਂ ਦਾ ਕਾਫਲਾ ਕਾਫੀ ਵੱਡੀ ਤਦਾਦ ਵਿੱਚ ਸੀ। ਮੰਡੀ ਮੇਨ ਬਜ਼ਾਰ ਦੇ ਰਸਤੇ ਹੁੰਦੇ ਹੋਏ ਸ੍ਰੀ ਸਤਿਗੁਰੂ ਜੀ ਨੇ ੧੨ ਵੱਜ ਕੇ ੧੩ ਮਿੰਟ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਚਰਨਸ਼ੋਹ ਪ੍ਰਪਾਤ ਅਤੇ ਨਿਵਾਸ ਅਸਥਾਨ ਬਿਆਸ ਦਰਿਆ ਦੇ ਕੰਡੇ ਵਾਲੀ ਕੋਠੀ ਜਿਸ ਨੂੰ ਹੁਣ ਨਵੀਂ ਦਿਖ ਪ੍ਰਦਾਨ ਕੀਤੀ ਹੈ ਵਿਖੇ ਪਹੁੰਚੇ। ਸਾਧ ਸੰਗਤ ਕਾਫੀ ਵੱਡੀ ਗਿਣਤੀ ਵਿੱਚ ਬੀਬੀਆਂ, ਬੱਚੇ ਅਤੇ ਨੌਜਵਾਨ ਸ੍ਰੀ ਸਤਿਗੁਰੂ ਜੀ ਦੇ ਸਵਾਗਤ ਲਈ ਹਾਜ਼ਰ ਸਨ। ਨੌਜਵਾਨਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਸਤਿਗੁਰੂ ਜੀ ਅਤੇ ਮਾਤਾ ਜੀ ਨੂੰ ਜੀ ਆਇਆਂ ਆਖਿਆ। ਇੱਥੇ ਸਾਧ ਸੰਗਤ ਨੂੰ ਦਰਸ਼ਨ ਦੇਣ ਉਪਰੰਤ ਰਾਮ ਹਰੀ ਮੋਟਰਜ਼ ਰਾਣੀ ਬਾਈ ਸੰਤ ਗੁਰਦੇਵ ਸਿੰਘ ਚੰਨ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪੰਡੋਹ ਵਿਖੇ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਉਪਰੰਤ ਮੰਡੀ ਵਿਖੇ ਡਾ: ਜੈਇੰਦਰ ਸਿੰਘ ਸਪੁੱਤਰ ਸੂਬਾ ਜੈਮਲ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕੀਤੀ। ਮੰਡੀ ਕੋਠੀ ਵਿਖੇ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਿਮਾਚਲ ਪ੍ਰਦੇਸ਼ ਠਾਕੁਰ ਕੌਲ ਸਿੰਘ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਏ।


  ਸ਼ਾਮ ਨਾਮ ਸਿਮਰਨ ਦਾ ਪ੍ਰੋਗਰਾਮ ਰਾਮ ਹਰੀ ਮੰਦਰ ਰਾਣੀ ਬਾਈ ਵਿਖੇ ਸੀ। ਨਾਮ ਮਿਰਨ ੩:੧੦ ਤੋਂ ੭:੧੦ ਤੱਕ ਹੋਇਆ , ਉਪਰੰਤ ਕੀਰਤਨ ਸਮਾਪਤੀ ਤੋਂ ਬਾਅਦ ਸਤਿੰਦਰ ਸਿੰਘ ਨੇ ਬੜੇ ਹੀ ਭਾਵ ਪੂਰਵਕ ਸ਼ਬਦਾਂ ਵਿੱਚ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੂੰ ਮੰਡੀ ਦਰਸ਼ਨ ਦੇਣ ਤੇ ਜੀ ਆਇਆ ਆਖਿਆਂ ਅਤੇ ਧੰਨਵਾਦ ਕੀਤਾ। ਸੰਤ ਮਨਜੀਤ ਸਿੰਘ ਨੇ ਆਪਣੇ ਸ਼ਬਦਾਂ ਵਿੱਚ ਸਤਿਗੁਰੂ ਸ਼ਬਦ ਦੀ ਮਹਾਨਤਾ ਬਾਰੇ ਦੱਸਿਆ। ਜ: ਸਾਧਾ ਸਿੰਘ ਦੇ ਪ੍ਰੋਗਰਾਮ ਅਨਾਊਸ ਕਰਨ ਤੋਂ ਬਾਅਦ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸਾਧ ਸੰਗਤ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼ ਦੇਣ ਦੀ ਕ੍ਰਿਪਾ ਕੀਤੀ।

 

(12.05.2013-14.05.2013)

 

http://daily.sribhainisahib.com/images/may2013/susj-12052013-31.JPG

http://daily.sribhainisahib.com/images/may2013/susj-12052013-32.JPG

http://daily.sribhainisahib.com/images/may2013/susj-12052013-33.JPG

http://daily.sribhainisahib.com/images/may2013/susj-12052013-34.JPG

http://daily.sribhainisahib.com/images/may2013/susj-12052013-35.JPG

http://daily.sribhainisahib.com/images/may2013/susj-12052013-36.JPG

http://daily.sribhainisahib.com/images/may2013/susj-12052013-37.JPG

http://daily.sribhainisahib.com/images/may2013/susj-12052013-38.JPG

http://daily.sribhainisahib.com/images/may2013/susj-12052013-39.JPG

http://daily.sribhainisahib.com/images/may2013/susj-12052013-40.JPG

http://daily.sribhainisahib.com/images/may2013/susj-12052013-41.JPG

http://daily.sribhainisahib.com/images/may2013/susj-12052013-42.JPG

http://daily.sribhainisahib.com/images/may2013/susj-12052013-43.JPG

Images By : S. Surat Pal Singh.

Images Dated : 12.05.2013

******

 

 

ਇਹ ਰੇਕੌਰਡਿਂਗ ਰੋਜ਼ ਹੋ ਰਹੀ ਕਥਾ, ਜਿਹੜੀ ਰੋਜ਼ ਸ਼ਾਮ ਨੂੰ (7.00 ਤੋਂ 8.00) ਹਰੀ ਮੰਦਰ ਹੁੰਦੀ ਹੈ ਤੇ ਲਾਇਵ ਬ੍ਰੌਡਕਾਸਟ ਵੀ ਕੀਤੀ ਜਾਂਦੀ ਹੈ , ਓਸ ਚੋਂ 16.05.2013 ਨੂੰ ਕੀਤੀ ਹੋਈ ਕਥਾ ਦੀ  ਹੈ :

 

******

 

 

 

Sunrise :  05:31 AM

Sunset  : 07:15 PM

 

Today Asa Di Vaar was sung by  Sarmukh Singh & Sham Singh.

 

ਇਹ 04:00 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ  :

 

"ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥
ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥
ਹਰਿ ਪ੍ਰਭੁ ਚਿਤਿ ਨ  ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧॥
ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ
ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥
ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥
ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥
ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥
ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥
ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥
ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥
ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥
ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥"
(ਗਉੜੀ ਬੈਰਾਗਣਿ ਮਹਲਾ ੪ ॥)

 

 

ਤੇ

 

"ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥"
(ਸਲੋਕ ਭਗਤ ਕਬੀਰ ਜੀਉ ਕੇ ) 1369-1

 

 

 

ਤੇ

"
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥ ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥
ਸਤਿਗੁਰ ਅਪੁਨੇ ਕਉ ਕੁਰਬਾਨੀ ॥ ਆਤਮ ਚੀਨਿ ਪਰਮ ਰੰਗ ਮਾਨੀ ॥੧॥
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥ ਅਹੰਬੁਧਿ ਤਿਨਿ ਸਗਲ ਤਿਆਗੀ ॥੨॥
ਗੁਰ ਕਾ ਸਬਦੁ ਲਗੋ ਮਨਿ ਮੀਠਾ ॥ ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥
ਗੁਰੁ ਸੁਖਦਾਤਾ ਗੁਰੁ ਕਰਤਾਰੁ ॥ ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥"

 

 

ਤੇ

 

 

 

"ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥"
(ਸਲੋਕ ਭਗਤ ਕਬੀਰ ਜੀਉ ਕੇ) 1365