14 06 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/akaalpurakh-13-06-2012.jpg

 Photograph dated: 5 June 2012

ਪਵਿਤ੍ਰ ਉਪ੍ਦੇਸ਼

******

 

 

Daily Diary

 

13.06.2013

 

ਮਿਤੀ ੧੩-੬-੨੦੧੩ ਦਿਨ ਵੀਰਵਾਰ ੩੧ ਜੇਠ ੨੦੭੦ ਸਵੇਰੇ ੪:੩੨ ਮਿੰਟ ਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸੰਤਨਗਰ ਸੰਤ ਸਤਨਾਮ ਸਿੰਘ ਮੁਕਤਾ ਦੇ ਘਰ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ।  ੫ ਪਾਠਾਂ ਦੇ ਭੋਗ ਪਾਏ ਗਏ।  ਇਹ ਮੇਲਾ ਪਰਿਵਾਰ ਵੱਲੋਂ ਸੂਬਾ ਧਰਮ ਸਿੰਘ ਦੀ ਯਾਦ ਵਿੱਚ ਕੀਤਾ ਗਿਆ।  ੬ ਵਜੇ ਸੰਤਨਗਰ ਤੋਂ ਚੱਲ ਕੇ ੮:੩੦ ਵਜੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਪਿੰਡ ਖੋਟੇ ਜ਼ਿਲ੍ਹਾ ਮੋਗਾ (ਪੰਜਾਬ) ਵਿਖੇ ਆਣ ਕੇ ਪ੍ਰਸ਼ਾਦਾ ਛਕਣ ਉਪਰੰਤ ਦੀਵਾਨ ਵਿੱਚ ਦਰਸ਼ਨ ਦਿੱਤੇ।  ਇਹ ਮੇਲਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਆਰੰਭੀ ਅਨੰਦ ਕਾਰਜ ਦੀ ਮਰਿਯਾਦਾ ਨਮਿਤ ਸੀ ਜੋ ਪਿੰਡ ਖੋਟੇ ਤੋਂ ੩ ਜੂਨ ੧੮੬੩ ਨੂੰ ਆਰੰਭ ਕੀਤੀ ਸੀ।  ਇਸ ਸਮੇਂ ਪੂਜਯ ਮਾਤਾ ਚੰਦ ਕੌਰ ਜੀ ਵੀ ਸ੍ਰੀ ਭੈਣੀ ਸਾਹਿਬ ਤੋਂ ਚੱਲ ਕੇ ਆਣ ਪਹੁੰਚੇ ਸਨ।  ਪ੍ਰੁੋਗਰਾਮ ਵੱਡੇ ਬਣੇ ਹੋਏ ਹਾਲ ਵਿੱਚ ਚਲ ਰਿਹਾ ਸੀ।  ਬਾਹਰ ਭਾਰੀ ਬਾਰਿਸ਼ ਨਾਲ ਇੰਦਰ ਦੇਵਤਾ ਵੀ ਹਾਜ਼ਰੀ ਭਰ ਰਿਹਾ ਸੀ।  ਇੱਥੋਂ ਹੀ ਤਕਰੀਬਨ ੧੧ ਵਜੇ ਚੱਲ ਕੇ ੧:੩੦ ਤੇ ਦੁਪਿਹਰੇ ਨਾਮਧਾਰੀ ਧਰਮਸ਼ਾਲਾ ਫਗਵਾੜਾ ਵਿਖੇ ਸ: ਕੁਲਦੀਪ ਸਿੰਘ ਨਮਿਤ ਭੋਗ ਤੇ ਦਰਸ਼ਨ ਦਿੱਤੇ।  ਭੋਗ ਉਪਰੰਤ ਕੁੱਲ ਘਰਾਂ ਵਿੱਚ ਚਰਨ ਪਾ ਕੇ ਪਿੰਡ ਕੁਤਬੇਵਾਲ ਵਿਖੇ ਸੂਬਾ ਸੁਰਜੀਤ ਸਿੰਘ ਦੇ ਘਰ ਚਰਨ ਪਾ ਵਾਪਿਸ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਨਿਵਾਜਿਆ।

 

 

******

 

 

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 19

 ******

 

 

 

Sunrise :  05:23 AM

Sunset  :  07:31 PM

 

Today Asa Di Vaar was sung  by  Harbans Singh Ghulla Ji, Veer Singh & Ishar Singh.

 

ਇਹ 03:29 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਸਨਕ ਸਨੰਦ ਅੰਤੁ ਨਹੀ ਪਾਇਆ ॥ ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥ ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥
ਕਹੁ ਕਬੀਰ ਨਦਰਿ ਕਰੇ ਜੇ ਮਂ‍ੀਰਾ ॥ ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥"
(ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ)(478-6)

 

 

ਤੇ

 

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥

 

 

ਤੇ

 

"ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ

ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥"
(ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ ) 1108

 

 

 

ਤੇ

 

"ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
ਜੇਹਾ ਬੀਜੈ ਸੋ ਲੁਣੈ ਮਥੈ ਜੋ  ਲਿਖਿਆਸੁ ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥"
(ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ) 134