19 07 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/akaalpurakh-17-07-2012.jpg

 

ਪਵਿਤ੍ਰ ਉਪ੍ਦੇਸ਼

******

 

Daily Diary

(19.07.2013)

 

੧੯ ਜੁਲਾਈ ੨੦੧੩ ਮੁਤਾਬਿਕ ੪ ਸਾਵਣ ੨੦੭੦ ਬਿਕਰਮੀ ਦਿਨ ਸ਼ੁੱਕਰਵਾਰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਹਰੀ ਮੰਦਰ ਵਿਖੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਕੀਰਤਨ ਰਾਗੀ ਸਰਮੁਖ ਸਿੰਘ ਤੇ ਸ਼ਾਮ ਸਿੰਘ ਕਰ ਰਹੇ ਸਨ। ਸੇਵਕ ਕਰਤਾਰ ਸਿੰਘ ਸ੍ਰ੍ਰੀ ਸਤਿਗੁਰੂ ਜੀ ਨੂੰ ਚੌਰ ਕਰ ਰਿਹਾ ਸੀ। ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਸਿੱਖਾਂ ਸੇਵਕਾਂ ਸਹਿਤ ਜਲਧੰਰ ਸ਼ਹਿਰ ਦੀ ਸਾਧ ਸੰਗਤ ਦੀ ਅਰਜ਼ ਪ੍ਰਵਾਨ ਕਰਕੇ ਨਾਮਧਾਰੀ ਸਿੱਖਾਂ ਦੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਸਵੇਰੇ ੭:੩੦ ਵਜੇ ਤੋਂ ੫ ਵਜੇ ਤੱਕ ਚਰਨ ਪਾਉਣ ਦੀ ਕ੍ਰਿਪਾ ਹੁੰਦੀ ਰਹੀ। ਸ਼ਾਮ ੭:੧੫ ਵਜੇ ਵਾਪਸ ਸ੍ਰੀ ਭੈਣੀ ਸਾਹਿਬ ਪਹੁੰਚ ਹਰੀ ਮੰਦਰ ਵਿੱਚ ਸ਼ਾਮ ਦੇ ਨਾਮ ਸਿਮਰਨ ਸਮੇਂ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਅਤੇ ਕੋਠੀ ਵਿੱਚ ਸਾਧ ਸੰਗਤ ਦੀਆਂ ਅਰਜ ਬੇਨਤੀਆਂ ਸੁਣਨ ਦੀ ਕ੍ਰਿਪਾ ਕੀਤੀ।

 

******

(15.07.2013)

 

 

ਅੱਜ ਮਿਤੀ ੧੫-੦੭-੨੦੧੩ ਮੁਤਾਬਿਕ ੩੨ ਹਾੜ੍ਹ ੨੦੭੦ ਦਿਨ ਸੋਮਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਹਰੀ ਮੰਦਰ ਵਿੱਚ ੪:੪੦ ਮਿੰਟ ਤੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਕੀਰਤਨ ਰਾਗੀ ਈਸ਼ਰ ਸਿੰਘ ਤੇ ਇਕਬਾਲ ਸਿੰਘ ਦੋਨੋ ਭਰਾ ਕਰ ਰਹੇ ਸਨ। ਵਾਰ ਦੇ ਭੋਗ ਉਪਰੰਤ ਤਕਰੀਬਨ ੫.੪੫ ਵਜੇ ਸ੍ਰੀ ਸਤਿਗੁਰੂ ਜੀ ਲੁਧਿਆਣੇ ਸ਼ਹਿਰ ਵਿਚ ਨਾਮਧਾਰੀ ਪਰਿਵਾਰਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਵਾਪਸ ਸ੍ਰੀ ਭੈਣੀ ਸਾਹਿਬ ਆਣ-ਪ੍ਰਸ਼ਾਦਾ ਛਕਣ ਉਪਰੰਤ ੧੨ ਵਜੇ ਦੁਪਹਿਰ ਦਿੱਲੀ ਦੀ ਸਾਧ-ਸੰਗਤ ਨੂੰ ਦਰਸ਼ਨ ਦੇਣ ਲਈ ਕਮਰ-ਕੱਸੇ ਕਰ ਅਰਦਾਸਾ ਸੋਧ ਚਾਲੇ ਪਾਏ। ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਦਿੱਲੀ ਵਿਖੇ ਸ਼ਾਮ ਨੂੰ ਪੰਜ ਤੋਂ ਛੇ ਵਜੇ ਤੱਕ ਨਾਮ ਸਿਮਰਨ ਹੋਇਆ। ਪਿਛਲੇ ਪਹਿਰ ਦਾ ਕੀਰਤਨ ਰਾਗੀ ਬਲਵੰਤ ਸਿੰਘ ਅਤੇ ਸਾਥੀਆਂ ਨੇ ਕੀਤਾ, ਉਪਰੰਤ ਜਥੇਦਾਰ ਸੇਵਾ ਸਿੰਘ ਦਿੱਲੀ ਨੇ ਕਥਾ ਕੀਤੀ। ਇਸ ਪ੍ਰੋਗਰਾਮ ਵਿਖੇ ਪੂਜਯ ਮਾਤਾ ਜੀ ਨੇ ਸਾਧ ਸੰਗਤ ਨੂੰ ਦਰਸ਼ਨ ਦਿੱਤੇ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕੁਝ ਘਰਾਂ ਵਿਚ ਚਰਨ ਪਾਉਣ ਉਪਰੰਤ ਡੇਰਾ ਹੰਸਪਾਲ ਜੀ ਦੇ ਘਰ ਸੀ, ਉਥੇ ਪਹੁੰਚ ਆਰਾਮ ਕੀਤਾ।

 

 

******

(16.07.2013)

ਮਿਤੀ ੧੬ ਜੁਲਾਈ ੨੦੧੩ ਮੁਤਾਬਿਕ ੧ ਸਾਵਣ ੨੦੭੦ ਦਿਨ ਮੰਗਲਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਸਪਾਇਸ ਜੈੱਟ ਏਅਰਵੇਜ ਦੇ ਜਹਾਜ ਰਾਹੀ ਸਫਰ ਕਰਕੇ ੧੦:੧੫ ਵਜੇ ਜੰਮੂ ਹਵਾਈ ਅੱਡੇ ਤੇ ਆਣ ਉੱਤਰੇ। ਗੁਰਗੱਦੀ ਤੇ ਸੁਭਾਇ-ਮਾਨ ਹੋਣ ਤੋਂ ਬਾਅਦ ਜੰਮੂ ਇਲਾਕੇ ਦਾ ਪਹਿਲਾ ਦੌਰਾ ਸੀ। ਨਾਮਧਾਰੀ ਸਾਧ-ਸੰਗਤ ਅਤੇ ਸਥਾਨਕ ਪ੍ਰਸ਼ਾਸਨ ਸੂਬਾ ਸੁਖਦੇਵ ਸਿੰਘ ਜੰਮੂ ਦੀ ਅਗਵਾਈ ਵਿਚ ਸ੍ਰੀ ਸਤਿਗੁਰੂ ਜੀ ਦੇ ਸੁਆਗਤ ਲਈ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸ੍ਰੀ ਸਤਿਗੁਰੂ ਜੀ ਏਥੋਂ ਆਪਣੇ ਡੇਰੇ ਸੂਬਾ ਜੀ ਦੇ ਘਰ ਆਣ ਪ੍ਰਸ਼ਾਦਾ ਛਕਣ ਉਪਰੰਤ ਆਰਾਮ ਕੀਤਾ ਅਤੇ ਫਿਰ ਸ਼ੁਰੂ ਹੋਇਆ ਨਾਮਧਾਰੀ ਘਰਾਂ ਵਿਚ ਚਰਨ ਪਾਉਣ ਦਾ ਕਾਰਜ। ਸ਼ਾਮ ਨੂੰ ਨਾਮਧਾਰੀ ਧਰਮਸ਼ਾਲਾ ਵਿਖੇ ਨਾਮ ਸਿਮਰਨ ੭ ਤੋਂ ੮ ਅਤੇ ਉਪਰੰਤ ਕੀਰਤਨ ਹੋਇਆ। ਸਾਧ-ਸੰਗਤ ਦੀ ਹਾਜ਼ਰੀ ਭਰਭੂਰ ਸੀ।

******

(17.07.2013)

ਮਿਤੀ ੧੬-੦੭-੨੦੧੩ ਮੁਤਾਬਿਕ ੧ ਸਾਵਣ ੨੦੭੦ ਬਿਕ੍ਰਮੀ ਦਿਨ ਮੰਗਲਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਿੱਲੀ ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਆਸਾ ਦੀ ਵਾਰ ਦੇ ਹੋ ਰਹੇ ਕੀਰਤਨ ਸਮੇਂ ਤਕਰੀਬਨ ੪.੩੫ ਤੇ ਆਪਣੇ ਨਿਵਾਸ ਸਥਾਨ ਤੋਂ ਚੱਲ ਕੇ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਵਾਜਿਆ। ਇਸ ਸਮੇਂ ਪੂਜਯ ਮਾਤਾ ਚੰਦ ਕੌਰ ਜੀ ਵੀ ਨਾਲ ਸਨ। ਕੀਰਤਨ ਬਲਵੰਤ ਸਿੰਘ ਹਜ਼ੂਰੀ ਰਾਗੀ ਜਥੇ ਸਮੇਤ ਕਰ ਰਹੇ ਸਨ। ਵਾਰ ਦੇ ਭੋਗ ਬਾਅਦ ਆਪਣੇ ਡੇਰੇ ਹੰਸਪਾਲ ਜੀ ਦੇ ਘਰ ਆਣ ਕੁਝ ਜਲ ਪਾਣੀ ਛਕਣ ਉਪਰੰਤ ਸ੍ਰੀ ਸਤਿਗੁਰੂ ਜੀ ਸਮੇਤ ਮਾਤਾ ਜੀ ੭.੨੦ ਤੇ ਹਵਾਈ ਅੱਡੇ ਲਈ ਰਵਾਨਾ ਹੋਏ।ਇਥੋਂ ਹੀ ਸ੍ਰੀ ਸਤਿਗੁਰੂ ਜੀ ਸਮੇਤ ਮਾਤਾ ਜੀ ਹਵਾਈ ਸਫਰ ਰਾਹੀ ਜੰਮੂ ਦੀ ਸਾਧ ਸੰਗਤ ਦੀ ਅਰਜ ਪ੍ਰਵਾਨ ਕਰਕੇ ਦਰਸ਼ਨ ਦੇਣ ਲਈ ਜਾ ਰਹੇ ਸਨ।

******

(18.07.2013)


ਮਿਤੀ ੧੮-੦੭-੨੦੧੩ ਮੁਤਾਬਿਕ ੩ ਸਾਵਣ ੨੦੭੦ ਦਿਨ ਵੀਰਵਾਰ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ੦੪.੪੫ ਤੇ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਸਮੇਂ ਹਰੀ ਮੰਦਰ ਵਿਖੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ। ਵਾਰ ਦਾ ਕੀਰਤਨ ਰਾਗੀ ਮੋਹਨ ਸਿੰਘ ਜੀ ਅਤੇ ਉਹਨਾਂ ਦੇ ਸ਼ਗਿਰਦ ਬੱਚੇ ਕਰ ਰਹੇ ਸਨ। ਸਮਾਂ ਤਕਰੀਬਨ ੦੭:੧੦ ਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਲੁਧਿਆਣਾ ਦੀ ਨਾਮਧਾਰੀ ਸੰਗਤ ਦੀ ਅਰਜ ਪ੍ਰਵਾਨ ਕਰਕੇ ਲੁਧਿਆਣੇ ਸਿੱਖਾਂ ਦੇ ਘਰਾਂ ਵਿਚ ਚਰਨ ਪਾਉਣ ਦੀ ਕ੍ਰਿਪਾ ਕੀਤੀ। ਨਾਮਧਾਰੀ ਸੰਗਤ ਅਤੇ ਨੌਜਵਾਨਾਂ ਵਿਚ ਕਾਫੀ ਉਤਸ਼ਾਹ ਸੀ। ਲੁਧਿਆਣੇ ਤੋਂ ੦੪.੩੦ ਵਜੇ ਵਾਪਸ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਦਰਸ਼ਨ ਦੇ ਉਹਨਾਂ ਦੀਆਂ ਅਰਜ਼ ਬੇਨਤੀਆਂ ਸੁਣੀਆਂ। ਅੱਜ ਦੂਰ ਸੰਚਾਰ ਵਿਭਾਗ ਦੇ ਉੱਚ ਅਧਿਕਾਰੀ ਵੀ ਉਚੇਚੇ ਤੌਰ ਤੇ ਸ੍ਰੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਸ੍ਰੀ ਭੈਣੀ ਸਾਹਿਬ ਆਏ ਹੋਏ ਸਨ।

 

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 53

 ******


 

******

 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :


 

 ******

 

Sunrise :  05:35 AM

Sunset  :  07:30 PM

 

Today Asa Di Vaar was sung by Sarmukh Singh & Sham Singh.

 

ਇਹ 04 :08 ਤੇ ਸ਼ੁਰੂ ਹੋਇਆ ਤੇ ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ  :

 

"ਹਰਿ ਕੋ ਨਾਮੁ ਸਦਾ ਸੁਖਦਾਈ
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥
ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥"
(ਮਾਰੂ ਮਹਲਾ ੯ ॥)

 

ਤੇ

 

"ਕੰਚਨ  ਸਿਉ  ਪਾਈਐ  ਨਹੀ  ਤੋਲਿ  ॥
ਮਨੁ  ਦੇ  ਰਾਮੁ  ਲੀਆ  ਹੈ  ਮੋਲਿ  ॥੧॥
ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥
ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥
ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥
ਰਾਮ ਭਗਤਿ ਬੈਠੇ ਘਰਿ ਆਇਆ ॥੨॥
ਕਹੁ ਕਬੀਰ ਚੰਚਲ ਮਤਿ ਤਿਆਗੀ ॥
ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥"
(ਗਉੜੀ  ਕਬੀਰ  ਜੀ  ਤਿਪਦੇ  ॥)

 

ਤੇ

 

"ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥
ਰੇ ਜਨ ਮਨੁ ਮਾਧਉ ਸਿਉ ਲਾਈਐ ॥ ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥
ਪਰਹਰੁ ਲੋਭੁ ਅਰੁ ਲੋਕਾਚਾਰੁ ॥ ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥
ਕਰਮ ਕਰਤ ਬਧੇ ਅਹੰਮੇਵ ॥ ਮਿਲਿ ਪਾਥਰ ਕੀ ਕਰਹੀ ਸੇਵ ॥੩॥
ਕਹੁ ਕਬੀਰ ਭਗਤਿ ਕਰਿ ਪਾਇਆ ॥ ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥"
(ਗਉੜੀ ਕਬੀਰ ਜੀ ॥) 324-12

 

ਤੇ

 

"ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥
ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥
ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥
ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥"
(ਬਿਲਾਵਲੁ ਮਹਲਾ ੫ ॥)

 

ਤੇ

 

"ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥
ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ
ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥
ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥
ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥
ਪੇਈਅੜੈ ਸਹੁ  ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥
ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥"
(ਸਿਰੀਰਾਗੁ ਮਹਲਾ ੫ ॥)