01 08 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://daily.sribhainisahib.com/images/july2013/rabbji-3.jpg

 

ਪਵਿਤ੍ਰ ਉਪ੍ਦੇਸ਼

******

 

Daily Diary

(31.07.2013)

ਅੱਜ ਮਿਤੀ ੩੧-੭-੨੦੧੩ ਮੁਤਾਬਿਕ ੧੬ ਸਾਵਣ ੨੦੭੦ ਬਿਕਰਮੀ ਦਿਨ ਬੁੱਧਵਾਰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਨਾਮਧਾਰੀ
ਧਰਮਸ਼ਾਲਾ ਰਮੇਸ਼ ਨਗਰ ਨਵੀਂ ਦਿੱਲੀ ਵਿਖੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦੇਣ ਉਪਰੰਤ  ਪ੍ਰਧਾਨ ਸੰਤ ਸਾਧਾ ਸਿੰਘ
ਦੇ ਘਰ ਪ੍ਰਸ਼ਾਦਾ ਛਕਣ ਤੋਂ ਬਾਅਦ ਤਕਰੀਬਨ ੮:੨੦ ਤੇ ਸਿੱਖਾਂ ਸੇਵਕਾਂ ਸਹਿਤ ਕਮਰ ਕੱਸੇ ਕਰ ਅਰਦਾਸਾ ਸੋਧ ਯਮੁਨਾਨਗਰ
ਲਈ ਚਾਲੇ ਪਾਏ। ੧੧:੧੫ ਵਜੇ ਯਮੁਨਾਨਗਰ ਵਿਖੇ ਸੰਤ ਸੁਖਦੇਵ ਸਿੰਘ ਸਮੇਤ ਪਰਿਵਾਰ ਵੱਲੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ
ਯਾਦ ਵਿੱਚ ਕੀਤੇ ਜਾ ਰਹੇ ਯਾਦਗਰੀ ਮੇਲੇ ਵਿੱਚ ਸਾਧ ਸੰਗਤ ਨੂੰ ਦਰਸ਼ਨ ਦੇ ਨਿਵਾਜਿਆ। ਯਮੁਨਾਨਗਰ ਦੀ ਸਮੁੱਚੀ ਸਾਧ ਸੰਗਤ
ਅਤੇ ਪਰਿਵਾਰ ਵੱਲੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਅਤੇ ਪੂਜਯ ਮਾਤਾ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜਥੇਦਾਰ ਇਕਬਾਲ
ਸਿੰਘ ਸ੍ਰੀ ਭੈਣੀ ਸਾਹਿਬ ਨੇ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦੀਵਾਨ ਲਾਇਆ। ਸ੍ਰੀ ਦਵਿੰਦਰ ਚਾਵਲਾ ਸੀਨੀਅਰ ਕਾਂਗਰਸੀ ਆਗੂ
ਨੇ ਸ੍ਰੀ ਸਤਿਗੁਰੂ ਜੀ ਨੂੰ ਜੀ ਆਇਆਂ ਆਖਿਆ। ੧ ਵਜੇ ਮੇਲੇ ਦੀ ਸਮਾਪਤੀ ਦੀ ਅਰਦਾਸ ਹੋਈ ਅਤੇ ਸ੍ਰੀ ਸਤਿਗੁਰੂ ਜੀ ਦੀਆਂ ਗੱਡੀਆਂ
ਦਾ ਕਾਫਲਾ ਸ੍ਰੀ ਭੈਣੀ ਸਾਹਿਬ ਲਈ ਚੱਲ ਪਿਆ। ਸ੍ਰੀ ਭੈਣੀ ਸਾਹਿਬ ਤਕਰੀਬਨ ਪੌਣੇ ਪੰਜ ਵਜੇ ਪਹੁੰਚ ਕੇ ਸ੍ਰੀ ਸਤਿਗੁਰੂ ਜੀ ਨੇ ਗਰਾਊਂਡ
ਵਿੱਚ ਪ੍ਰਕੈਟਸ ਕਰ ਰਹੇ ਹਾਕੀ ਖਿਡਾਰੀਆਂ ਨੂੰ ਦਰਸ਼ਨ ਦਿੱਤੇ ਅਤੇ ਸ਼ਾਮ ਨੂੰ ਨਾਮ ਸਿਮਰਨ ਸਮੇਂ ਹਰੀ ਮੰਦਰ ਵਿੱਚ ਦਰਸ਼ਨ ਦੇਣ ਦੀ
ਕ੍ਰਿਪਾ ਕੀਤੀ।

 

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 66

 ******

 

 

Sunrise :  05:44 AM

Sunset  :  07:22 PM

 

 

Today Asa Di Vaar was sung  by Mohan Singh & others.

ਇਹ 03:48 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਪਰਤਿਪਾਲ ਪ੍ਰਭ ਕ੍ਰਿਪਾਲ ਕਵਨ ਗੁਨ ਗਨੀ
ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥੧॥ ਰਹਾਉ ॥
ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ ॥
ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥੧॥
ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸ੍ਵਾਦ ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥
ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥੨॥
(ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩ )

 

 

ਤੇ

 

"ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥"
(ਸਲੋਕ ਭਗਤ ਕਬੀਰ ਜੀਉ ਕੇ )

 

 

ਤੇ



"ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥"
(ਆਸਾ ਮਹਲਾ ੫ ਛੰਤ ਘਰੁ ੭ ) 460